1ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ।
2ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।
3ਜਦੋਂ ਸਵੇਰ ਹੋਈ ਤਾਂ ਮਨੁੱਖਾਂ ਨੂੰ ਆਪਣੇ ਗਧਿਆਂ ਸਮੇਤ ਰਾਹ ਵਿੱਚ ਭੇਜਿਆ ਗਿਆ।
4ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ?
5ਕੀ ਇਹ ਉਹ ਪਿਆਲਾ ਨਹੀਂ ਜਿਸ ਤੋਂ ਮੇਰਾ ਮਾਲਕ ਪੀਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਵੀ ਵਰਤਦਾ ਹੈ? ਇਹ ਇੱਕ ਬੁਰਾ ਕੰਮ ਹੈ ਜੋ ਤੁਸੀਂ ਕੀਤਾ ਹੈ।’ ”