ਉਤਪਤ 44

ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ?

Genesis 44:4 (UKJV) And when they were gone out of the city, and not yet far off, Joseph said unto his steward, Up, follow after the men; and when you do overtake them, say unto them, Wherefore have all of you rewarded evil for good?

2ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।

3ਜਦੋਂ ਸਵੇਰ ਹੋਈ ਤਾਂ ਮਨੁੱਖਾਂ ਨੂੰ ਆਪਣੇ ਗਧਿਆਂ ਸਮੇਤ ਰਾਹ ਵਿੱਚ ਭੇਜਿਆ ਗਿਆ।

4ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ?

5ਕੀ ਇਹ ਉਹ ਪਿਆਲਾ ਨਹੀਂ ਜਿਸ ਤੋਂ ਮੇਰਾ ਮਾਲਕ ਪੀਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਵੀ ਵਰਤਦਾ ਹੈ? ਇਹ ਇੱਕ ਬੁਰਾ ਕੰਮ ਹੈ ਜੋ ਤੁਸੀਂ ਕੀਤਾ ਹੈ।’ ”

6ਜਦੋਂ ਉਸਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਉਹ ਸ਼ਬਦ ਦੁਹਰਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.