16ਜਦੋਂ ਇਹ ਖ਼ਬਰ ਫ਼ਿਰਾਊਨ ਦੇ ਮਹਿਲ ਵਿੱਚ ਪਹੁੰਚੀ ਕਿ ਯੋਸੇਫ਼ ਦੇ ਭਰਾ ਆਏ ਹਨ ਤਾਂ ਫ਼ਿਰਾਊਨ ਅਤੇ ਉਸ ਦੇ ਸਾਰੇ ਅਧਿਕਾਰੀ ਪ੍ਰਸੰਨ ਹੋਏ।
17ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ, ‘ਇੰਝ ਕਰੋ ਕਿ ਆਪਣੇ ਪਸ਼ੂਆਂ ਨੂੰ ਲੱਦ ਕੇ ਕਨਾਨ ਦੀ ਧਰਤੀ ਨੂੰ ਪਰਤ ਜਾਓ,
18ਅਤੇ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਨੂੰ ਮੇਰੇ ਕੋਲ ਵਾਪਸ ਲਿਆਓ। ਮੈਂ ਤੁਹਾਨੂੰ ਮਿਸਰ ਦੇਸ਼ ਦੇ ਸਭ ਤੋਂ ਵਧੀਆ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ।’
19“ਫ਼ਿਰਾਊਨ ਨੇ ਯੋਸੇਫ਼ ਨੂੰ ਇਹ ਆਦੇਸ਼ ਦਿੱਤਾ, ‘ਕਿ ਆਪਣੇ ਭਰਾਵਾਂ ਨੂੰ ਆਖ, ਕਿ ਉਹ ਮਿਸਰ ਦੇਸ਼ ਵਿੱਚੋਂ ਗੱਡੇ ਲੈ ਜਾਣ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਕੇ ਆਓ।
20ਆਪਣੇ ਮਾਲ ਦੀ ਚਿੰਤਾ ਨਾ ਕਰੋ, ਕਿਉਂਕਿ ਸਾਰੇ ਮਿਸਰ ਦੇਸ਼ ਵਿੱਚੋਂ ਸਭ ਤੋਂ ਉੱਤਮ ਪਦਾਰਥ ਤੁਹਾਡੇ ਹੀ ਹਨ।’ ”