12ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਪੇਰੇਜ਼ ਅਤੇ ਜ਼ੇਰਾਹ (ਪਰ ਏਰ ਅਤੇ ਓਨਾਨ ਕਨਾਨ ਦੀ ਧਰਤੀ ਵਿੱਚ ਮਰ ਗਏ ਸਨ)। ਪਰਸ ਦੇ ਪੁੱਤਰ: ਹੇਜ਼ਰੋਨ ਅਤੇ ਹਾਮੂਲ।
13ਯਿੱਸਾਕਾਰ ਦੇ ਪੁੱਤਰ: ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
14ਜ਼ਬੂਲੁਨ ਦੇ ਪੁੱਤਰ: ਸੇਰੇਦ, ਏਲੋਨ ਅਤੇ ਯਹਲੇਲ।
15ਇਹ ਸਾਰੇ ਲੇਆਹ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿੱਚ ਯਾਕੋਬ ਤੋਂ ਪੈਦਾ ਹੋਏ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੀਨਾਹ ਵੀ ਸੀ। ਉਸ ਦੇ ਪੁੱਤਰਾਂ ਅਤੇ ਧੀਆਂ ਦੀ ਗਿਣਤੀ ਤੇਂਤੀ ਸੀ।
16ਗਾਦ ਦੇ ਪੁੱਤਰ: ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।