13ਯਿੱਸਾਕਾਰ ਦੇ ਪੁੱਤਰ: ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
14ਜ਼ਬੂਲੁਨ ਦੇ ਪੁੱਤਰ: ਸੇਰੇਦ, ਏਲੋਨ ਅਤੇ ਯਹਲੇਲ।
15ਇਹ ਸਾਰੇ ਲੇਆਹ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿੱਚ ਯਾਕੋਬ ਤੋਂ ਪੈਦਾ ਹੋਏ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੀਨਾਹ ਵੀ ਸੀ। ਉਸ ਦੇ ਪੁੱਤਰਾਂ ਅਤੇ ਧੀਆਂ ਦੀ ਗਿਣਤੀ ਤੇਂਤੀ ਸੀ।
16ਗਾਦ ਦੇ ਪੁੱਤਰ: ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।
17ਆਸ਼ੇਰ ਦੇ ਪੁੱਤਰ: ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ। ਬਰਿਯਾਹ ਦੇ ਪੁੱਤਰ: ਹੇਬਰ ਅਤੇ ਮਲਕੀਏਲ।