1ਯੋਸੇਫ਼ ਨੇ ਜਾ ਕੇ ਫ਼ਿਰਾਊਨ ਨੂੰ ਕਿਹਾ, “ਮੇਰਾ ਪਿਤਾ ਅਤੇ ਭਰਾ ਆਪਣੇ ਇੱਜੜ ਅਤੇ ਵੱਗ ਸਭ ਕੁਝ ਦੇ ਸਮੇਤ, ਕਨਾਨ ਦੇਸ਼ ਤੋਂ ਆਏ ਹਨ ਅਤੇ ਹੁਣ ਗੋਸ਼ੇਨ ਵਿੱਚ ਹਨ।”
2ਉਸ ਨੇ ਆਪਣੇ ਪੰਜ ਭਰਾਵਾਂ ਨੂੰ ਚੁਣ ਕੇ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ।
3ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ? ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।”