20ਇਸ ਲਈ ਯੋਸੇਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਾਊਨ ਲਈ ਖ਼ਰੀਦ ਲਈ। ਮਿਸਰੀਆਂ ਨੇ ਆਪਣੇ ਖੇਤ ਵੇਚ ਦਿੱਤੇ ਕਿਉਂਕਿ ਕਾਲ ਉਹਨਾਂ ਲਈ ਬਹੁਤ ਭਿਆਨਕ ਸੀ। ਧਰਤੀ ਫ਼ਿਰਾਊਨ ਦੀ ਹੋ ਗਈ,
21ਅਤੇ ਯੋਸੇਫ਼ ਨੇ ਮਿਸਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਨੂੰ ਗੁਲਾਮ ਬਣਾ ਦਿੱਤਾ।
22ਪਰ ਉਸ ਨੇ ਜਾਜਕਾਂ ਦੀ ਜ਼ਮੀਨ ਨਾ ਖਰੀਦੀ ਕਿਉਂ ਜੋ ਜਾਜਕਾਂ ਨੂੰ ਫਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਫ਼ਿਰਾਊਨ ਵੱਲੋਂ ਉਹਨਾਂ ਨੂੰ ਜੋ ਵੰਡ ਦਿੱਤੀ ਜਾਂਦੀ ਸੀ ਉਸ ਵਿੱਚੋਂ ਉਹਨਾਂ ਕੋਲ ਕਾਫ਼ੀ ਭੋਜਨ ਹੁੰਦਾ ਸੀ। ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ।
23ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ।
24ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”