ਉਤਪਤ 47

ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ।

Genesis 47:23 (UKJV) Then Joseph said unto the people, Behold, I have bought you this day and your land for Pharaoh: lo, here is seed for you, and all of you shall sow the land.

21ਅਤੇ ਯੋਸੇਫ਼ ਨੇ ਮਿਸਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਨੂੰ ਗੁਲਾਮ ਬਣਾ ਦਿੱਤਾ।

22ਪਰ ਉਸ ਨੇ ਜਾਜਕਾਂ ਦੀ ਜ਼ਮੀਨ ਨਾ ਖਰੀਦੀ ਕਿਉਂ ਜੋ ਜਾਜਕਾਂ ਨੂੰ ਫਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਫ਼ਿਰਾਊਨ ਵੱਲੋਂ ਉਹਨਾਂ ਨੂੰ ਜੋ ਵੰਡ ਦਿੱਤੀ ਜਾਂਦੀ ਸੀ ਉਸ ਵਿੱਚੋਂ ਉਹਨਾਂ ਕੋਲ ਕਾਫ਼ੀ ਭੋਜਨ ਹੁੰਦਾ ਸੀ। ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ।

23ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ।

24ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”

25ਉਹਨਾਂ ਆਖਿਆ, “ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਨੂੰ ਆਪਣੇ ਸੁਆਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਮਿਲੇ; ਅਸੀਂ ਫ਼ਿਰਾਊਨ ਦੇ ਗ਼ੁਲਾਮੀ ਵਿੱਚ ਰਹਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.