ਉਤਪਤ 47

ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”

Genesis 47:24 (UKJV) And it shall come to pass in the increase, that all of you shall give the fifth part unto Pharaoh, and four parts shall be your own, for seed of the field, and for your food, and for them of your households, and for food for your little ones.

22ਪਰ ਉਸ ਨੇ ਜਾਜਕਾਂ ਦੀ ਜ਼ਮੀਨ ਨਾ ਖਰੀਦੀ ਕਿਉਂ ਜੋ ਜਾਜਕਾਂ ਨੂੰ ਫਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਫ਼ਿਰਾਊਨ ਵੱਲੋਂ ਉਹਨਾਂ ਨੂੰ ਜੋ ਵੰਡ ਦਿੱਤੀ ਜਾਂਦੀ ਸੀ ਉਸ ਵਿੱਚੋਂ ਉਹਨਾਂ ਕੋਲ ਕਾਫ਼ੀ ਭੋਜਨ ਹੁੰਦਾ ਸੀ। ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ।

23ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ।

24ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”

25ਉਹਨਾਂ ਆਖਿਆ, “ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਨੂੰ ਆਪਣੇ ਸੁਆਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਮਿਲੇ; ਅਸੀਂ ਫ਼ਿਰਾਊਨ ਦੇ ਗ਼ੁਲਾਮੀ ਵਿੱਚ ਰਹਾਂਗੇ।”

26ਇਸ ਲਈ ਯੋਸੇਫ਼ ਨੇ ਮਿਸਰ ਵਿੱਚ ਜ਼ਮੀਨ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣਾਇਆ ਜੋ ਅੱਜ ਵੀ ਲਾਗੂ ਹੈ, ਕਿ ਉਪਜ ਦਾ ਪੰਜਵਾਂ ਹਿੱਸਾ ਫ਼ਿਰਾਊਨ ਦਾ ਹੈ। ਪਰ ਸਿਰਫ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਉਹ ਫ਼ਿਰਾਊਨ ਦੀ ਨਹੀਂ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.