2ਉਸ ਨੇ ਆਪਣੇ ਪੰਜ ਭਰਾਵਾਂ ਨੂੰ ਚੁਣ ਕੇ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ।
3ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ? ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।”
4ਉਹਨਾਂ ਨੇ ਫ਼ਿਰਾਊਨ ਨੂੰ ਇਹ ਵੀ ਆਖਿਆ, “ਅਸੀਂ ਇੱਥੇ ਥੋੜ੍ਹੇ ਸਮੇਂ ਲਈ ਰਹਿਣ ਲਈ ਆਏ ਹਾਂ ਕਿਉਂ ਜੋ ਕਨਾਨ ਵਿੱਚ ਕਾਲ ਬਹੁਤ ਪਿਆ ਹੈ ਅਤੇ ਤੇਰੇ ਸੇਵਕਾਂ ਦੇ ਇੱਜੜਾਂ ਕੋਲ ਚਾਰਾ ਨਹੀਂ ਹੈ। ਇਸ ਲਈ ਹੁਣ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ।”
5ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ,
6ਅਤੇ ਮਿਸਰ ਦੀ ਧਰਤੀ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਧਰਤੀ ਦੇ ਸਭ ਤੋਂ ਚੰਗੇ ਹਿੱਸੇ ਵਿੱਚ ਵਸਾ ਅਰਥਾਤ ਉਹਨਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਕਿਸੇ ਵਿਸ਼ੇਸ਼ ਯੋਗਤਾ ਵਾਲੇ ਨੂੰ ਜਾਣਦੇ ਹੋ, ਤਾਂ ਉਹਨਾਂ ਨੂੰ ਮੇਰੇ ਆਪਣੇ ਪਸ਼ੂਆਂ ਦਾ ਅਧਿਕਾਰੀ ਬਣਾ ਦਿਓ।”