ਉਤਪਤ 48

ਅਤੇ ਯੋਸੇਫ਼ ਨੇ ਉਹਨਾਂ ਦੋਹਾਂ ਨੂੰ ਅਰਥਾਤ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਇਸਰਾਏਲ ਦੇ ਖੱਬੇ ਹੱਥ ਵੱਲ ਅਤੇ ਮਨੱਸ਼ੇਹ ਨੂੰ ਆਪਣੇ ਖੱਬੇ ਪਾਸੇ ਇਸਰਾਏਲ ਦੇ ਸੱਜੇ ਹੱਥ ਵੱਲ ਲਿਆ ਅਤੇ ਉਹਨਾਂ ਨੂੰ ਉਸਦੇ ਨੇੜੇ ਕੀਤਾ।

Genesis 48:13 (UKJV) And Joseph took them both, Ephraim in his right hand toward Israel's left hand, and Manasseh in his left hand toward Israel's right hand, and brought them near unto him.

11ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਮੈਂ ਕਦੇ ਵੀ ਤੇਰਾ ਮੂੰਹ ਫੇਰ ਵੇਖਣ ਦੀ ਉਮੀਦ ਨਹੀਂ ਕੀਤੀ ਅਤੇ ਹੁਣ ਪਰਮੇਸ਼ਵਰ ਨੇ ਮੈਨੂੰ ਤੇਰੇ ਬੱਚਿਆਂ ਨੂੰ ਵੀ ਵੇਖਣ ਦੀ ਇਜਾਜ਼ਤ ਦਿੱਤੀ ਹੈ।

12ਤਦ ਯੋਸੇਫ਼ ਨੇ ਉਹਨਾਂ ਨੂੰ ਇਸਰਾਏਲ ਦੇ ਗੋਡਿਆਂ ਤੋਂ ਲਾਹ ਦਿੱਤਾ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ।

13ਅਤੇ ਯੋਸੇਫ਼ ਨੇ ਉਹਨਾਂ ਦੋਹਾਂ ਨੂੰ ਅਰਥਾਤ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਇਸਰਾਏਲ ਦੇ ਖੱਬੇ ਹੱਥ ਵੱਲ ਅਤੇ ਮਨੱਸ਼ੇਹ ਨੂੰ ਆਪਣੇ ਖੱਬੇ ਪਾਸੇ ਇਸਰਾਏਲ ਦੇ ਸੱਜੇ ਹੱਥ ਵੱਲ ਲਿਆ ਅਤੇ ਉਹਨਾਂ ਨੂੰ ਉਸਦੇ ਨੇੜੇ ਕੀਤਾ।

14ਪਰ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਭਾਵੇਂ ਉਹ ਛੋਟਾ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ੇਹ ਦੇ ਸਿਰ ਉੱਤੇ ਰੱਖਿਆ। ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਉਹ ਪਹਿਲੌਠਾ ਸੀ।

15ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ, ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ, ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.