ਉਤਪਤ 48

ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ, ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ, ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ।

Genesis 48:15 (UKJV) And he blessed Joseph, and said, God, before whom my fathers Abraham and Isaac did walk, the God which fed me all my life long unto this day,

13ਅਤੇ ਯੋਸੇਫ਼ ਨੇ ਉਹਨਾਂ ਦੋਹਾਂ ਨੂੰ ਅਰਥਾਤ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਇਸਰਾਏਲ ਦੇ ਖੱਬੇ ਹੱਥ ਵੱਲ ਅਤੇ ਮਨੱਸ਼ੇਹ ਨੂੰ ਆਪਣੇ ਖੱਬੇ ਪਾਸੇ ਇਸਰਾਏਲ ਦੇ ਸੱਜੇ ਹੱਥ ਵੱਲ ਲਿਆ ਅਤੇ ਉਹਨਾਂ ਨੂੰ ਉਸਦੇ ਨੇੜੇ ਕੀਤਾ।

14ਪਰ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਭਾਵੇਂ ਉਹ ਛੋਟਾ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ੇਹ ਦੇ ਸਿਰ ਉੱਤੇ ਰੱਖਿਆ। ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਉਹ ਪਹਿਲੌਠਾ ਸੀ।

15ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ, ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ, ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ।

16ਉਹ ਦੂਤ ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਬਚਾਇਆ ਹੈ ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ। ਉਹ ਮੇਰੇ ਨਾਮ ਅਤੇ ਮੇਰੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦੇ ਨਾਵਾਂ ਨਾਲ ਬੁਲਾਏ ਜਾਣ, ਅਤੇ ਧਰਤੀ ਉੱਤੇ ਉਹ ਬਹੁਤ ਵੱਧਣ।

17ਜਦੋਂ ਯੋਸੇਫ਼ ਨੇ ਆਪਣੇ ਪਿਤਾ ਨੂੰ ਇਫ਼ਰਾਈਮ ਦੇ ਸਿਰ ਉੱਤੇ ਸੱਜਾ ਹੱਥ ਰੱਖਦਿਆਂ ਵੇਖਿਆ ਤਾਂ ਉਸਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਆਪਣੇ ਪਿਤਾ ਦਾ ਹੱਥ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹੱਥ ਹਟਾ ਕੇ ਮਨੱਸ਼ੇਹ ਦੇ ਸਿਰ ਉੱਤੇ ਰੱਖ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.