ਉਤਪਤ 48

ਜਦੋਂ ਯੋਸੇਫ਼ ਨੇ ਆਪਣੇ ਪਿਤਾ ਨੂੰ ਇਫ਼ਰਾਈਮ ਦੇ ਸਿਰ ਉੱਤੇ ਸੱਜਾ ਹੱਥ ਰੱਖਦਿਆਂ ਵੇਖਿਆ ਤਾਂ ਉਸਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਆਪਣੇ ਪਿਤਾ ਦਾ ਹੱਥ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹੱਥ ਹਟਾ ਕੇ ਮਨੱਸ਼ੇਹ ਦੇ ਸਿਰ ਉੱਤੇ ਰੱਖ ਦੇਵੇ।

Genesis 48:17 (UKJV) And when Joseph saw that his father laid his right hand upon the head of Ephraim, it displeased him: and he held up his father's hand, to remove it from Ephraim's head unto Manasseh's head.

15ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ, ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ, ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ।

16ਉਹ ਦੂਤ ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਬਚਾਇਆ ਹੈ ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ। ਉਹ ਮੇਰੇ ਨਾਮ ਅਤੇ ਮੇਰੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦੇ ਨਾਵਾਂ ਨਾਲ ਬੁਲਾਏ ਜਾਣ, ਅਤੇ ਧਰਤੀ ਉੱਤੇ ਉਹ ਬਹੁਤ ਵੱਧਣ।

17ਜਦੋਂ ਯੋਸੇਫ਼ ਨੇ ਆਪਣੇ ਪਿਤਾ ਨੂੰ ਇਫ਼ਰਾਈਮ ਦੇ ਸਿਰ ਉੱਤੇ ਸੱਜਾ ਹੱਥ ਰੱਖਦਿਆਂ ਵੇਖਿਆ ਤਾਂ ਉਸਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਆਪਣੇ ਪਿਤਾ ਦਾ ਹੱਥ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹੱਥ ਹਟਾ ਕੇ ਮਨੱਸ਼ੇਹ ਦੇ ਸਿਰ ਉੱਤੇ ਰੱਖ ਦੇਵੇ।

18ਯੋਸੇਫ਼ ਨੇ ਉਹ ਨੂੰ ਆਖਿਆ, “ਨਹੀਂ ਮੇਰੇ ਪਿਤਾ ਜੀ ਇਹ ਜੇਠਾ ਹੈ। ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ।”

19ਪਰ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੇਰੇ ਪੁੱਤਰ, ਮੈਂ ਜਾਣਦਾ ਹਾਂ। ਇਸ ਤੋਂ ਇੱਕ ਕੌਮ ਹੋਵੇਗੀ, ਅਤੇ ਉਹ ਵੀ ਮਹਾਨ ਬਣ ਜਾਵੇਗਾ। ਫਿਰ ਵੀ, ਇਸਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ, ਅਤੇ ਉਸਦੀ ਸੰਤਾਨ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.