ਉਤਪਤ 49

ਯਹੂਦਾਹ ਤੋਂ ਰਾਜਦੰਡ ਨਾ ਹਟੇਗਾ, ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ, ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।

Genesis 49:10 (UKJV) The sceptre shall not depart from Judah, nor a lawgiver from between his feet, until Shiloh come; and unto him shall the gathering of the people be.

8“ਹੇ ਯਹੂਦਾਹ, ਤੇਰੇ ਭਰਾ ਤੇਰੀ ਉਸਤਤ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਗਰਦਨ ਉੱਤੇ ਹੋਵੇਗਾ; ਤੇਰੇ ਪਿਉ ਦੇ ਪੁੱਤਰ ਤੈਨੂੰ ਮੱਥਾ ਟੇਕਣਗੇ।

9ਹੇ ਯਹੂਦਾਹ, ਤੂੰ ਸ਼ੇਰ ਦਾ ਬੱਚਾ ਹੈ, ਮੇਰੇ ਪੁੱਤਰ, ਤੂੰ ਸ਼ਿਕਾਰ ਮਾਰ ਕੇ ਆਇਆ ਹੈ। ਸ਼ੇਰ ਵਾਂਗੂੰ ਝੁਕ ਕੇ ਲੇਟਦਾ ਹੈ, ਸ਼ੇਰਨੀ ਵਾਂਗ, ਕੌਣ ਉਸ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?

10ਯਹੂਦਾਹ ਤੋਂ ਰਾਜਦੰਡ ਨਾ ਹਟੇਗਾ, ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ, ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।

11ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ, ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ। ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ, ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।

12ਉਹ ਦੀਆਂ ਅੱਖਾਂ ਦਾਖ਼ਰਸ ਨਾਲੋਂ ਗੂੜ੍ਹੀਆਂ ਹੋਣਗੀਆਂ, ਉਸਦੇ ਦੰਦ ਦੁੱਧ ਨਾਲੋਂ ਚਿੱਟੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.