ਉਤਪਤ 49

ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ, ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ। ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ, ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।

Genesis 49:11 (UKJV) Binding his foal unto the vine, and his ass's colt unto the choice vine; he washed his garments in wine, and his clothes in the blood of grapes:

9ਹੇ ਯਹੂਦਾਹ, ਤੂੰ ਸ਼ੇਰ ਦਾ ਬੱਚਾ ਹੈ, ਮੇਰੇ ਪੁੱਤਰ, ਤੂੰ ਸ਼ਿਕਾਰ ਮਾਰ ਕੇ ਆਇਆ ਹੈ। ਸ਼ੇਰ ਵਾਂਗੂੰ ਝੁਕ ਕੇ ਲੇਟਦਾ ਹੈ, ਸ਼ੇਰਨੀ ਵਾਂਗ, ਕੌਣ ਉਸ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?

10ਯਹੂਦਾਹ ਤੋਂ ਰਾਜਦੰਡ ਨਾ ਹਟੇਗਾ, ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ, ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।

11ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ, ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ। ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ, ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।

12ਉਹ ਦੀਆਂ ਅੱਖਾਂ ਦਾਖ਼ਰਸ ਨਾਲੋਂ ਗੂੜ੍ਹੀਆਂ ਹੋਣਗੀਆਂ, ਉਸਦੇ ਦੰਦ ਦੁੱਧ ਨਾਲੋਂ ਚਿੱਟੇ ਹੋਣਗੇ।

13“ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ; ਉਸਦੀ ਸਰਹੱਦ ਸੀਦੋਨ ਵੱਲ ਵੱਧੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.