11ਉਹ ਆਪਣੇ ਖੋਤੇ ਨੂੰ ਅੰਗੂਰੀ ਵੇਲ ਨਾਲ, ਆਪਣੀ ਗਧੀ ਦੇ ਬੱਚੇ ਨੂੰ ਸਭ ਤੋਂ ਵੱਧੀਆ ਦਾਖ ਦੇ ਬੂਟੇ ਨਾਲ ਬੰਨ੍ਹੇਗਾ। ਉਹ ਆਪਣੇ ਬਸਤਰ ਮੈਅ ਵਿੱਚ ਧੋਵੇਗਾ, ਅੰਗੂਰਾਂ ਦੇ ਲਹੂ ਵਿੱਚ ਆਪਣੇ ਬਸਤਰ ਧੋਵੇਗਾ।
12ਉਹ ਦੀਆਂ ਅੱਖਾਂ ਦਾਖ਼ਰਸ ਨਾਲੋਂ ਗੂੜ੍ਹੀਆਂ ਹੋਣਗੀਆਂ, ਉਸਦੇ ਦੰਦ ਦੁੱਧ ਨਾਲੋਂ ਚਿੱਟੇ ਹੋਣਗੇ।
13“ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ; ਉਸਦੀ ਸਰਹੱਦ ਸੀਦੋਨ ਵੱਲ ਵੱਧੇਗੀ।
14“ਯਿੱਸਾਕਾਰ ਬਲਵੰਤ ਗਧਾ ਹੈ ਜਿਹੜਾ ਭੇਡਾਂ ਦੇ ਵਾੜੇ ਵਿਚਕਾਰ ਪਿਆ ਹੋਇਆ ਹੈ।
15ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ, ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।