1ਤਦ ਯਾਕੋਬ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਅਤੇ ਕਿਹਾ, “ਇਕੱਠੇ ਹੋਵੋ ਤਾਂ ਜੋ ਮੈਂ ਤੁਹਾਨੂੰ ਦੱਸ ਸਕਾਂ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਕੀ ਵਾਪਰੇਗਾ।
2“ਯਾਕੋਬ ਦੇ ਪੁੱਤਰੋ, ਇਕੱਠੇ ਹੋਵੋ ਅਤੇ ਸੁਣੋ; ਆਪਣੇ ਪਿਤਾ ਇਸਰਾਏਲ ਨੂੰ ਸੁਣੋ।
3“ਰਊਬੇਨ, ਤੂੰ ਮੇਰਾ ਜੇਠਾ ਹੈ, ਮੇਰੀ ਸ਼ਕਤੀ, ਮੇਰੀ ਤਾਕਤ ਦਾ ਮੁੱਢ ਹੈ, ਆਦਰ ਵਿੱਚ ਉੱਤਮ, ਸ਼ਕਤੀ ਵਿੱਚ ਉੱਤਮ ਹੈ।
4ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ, ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ, ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।
5“ਸ਼ਿਮਓਨ ਅਤੇ ਲੇਵੀ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਹਥਿਆਰ ਹਨ।