3“ਰਊਬੇਨ, ਤੂੰ ਮੇਰਾ ਜੇਠਾ ਹੈ, ਮੇਰੀ ਸ਼ਕਤੀ, ਮੇਰੀ ਤਾਕਤ ਦਾ ਮੁੱਢ ਹੈ, ਆਦਰ ਵਿੱਚ ਉੱਤਮ, ਸ਼ਕਤੀ ਵਿੱਚ ਉੱਤਮ ਹੈ।
4ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ, ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ, ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।
5“ਸ਼ਿਮਓਨ ਅਤੇ ਲੇਵੀ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਹਥਿਆਰ ਹਨ।
6ਮੈਨੂੰ ਉਹਨਾਂ ਦੀ ਸਭਾ ਵਿੱਚ ਨਾ ਜਾਣ ਦਿਓ, ਮੈਨੂੰ ਉਹਨਾਂ ਦੀ ਸਭਾ ਵਿੱਚ ਸ਼ਾਮਲ ਨਾ ਹੋਣ ਦਿਓ, ਕਿਉਂ ਜੋ ਉਹਨਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਮਾਰਿਆ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਬਲਦਾਂ ਨੂੰ ਵੱਢ ਸੁੱਟਿਆ ਹੈ।
7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ; ਉਹਨਾਂ ਦਾ ਕਹਿਰ, ਇੰਨਾ ਜ਼ਾਲਮ ਸੀ! ਮੈਂ ਉਹਨਾਂ ਨੂੰ ਯਾਕੋਬ ਵਿੱਚ ਖਿਲਾਰ ਦਿਆਂਗਾ ਅਤੇ ਇਸਰਾਏਲ ਵਿੱਚ ਖਿਲਾਰ ਦਿਆਂਗਾ।