ਉਤਪਤ 49

ਮੈਨੂੰ ਉਹਨਾਂ ਦੀ ਸਭਾ ਵਿੱਚ ਨਾ ਜਾਣ ਦਿਓ, ਮੈਨੂੰ ਉਹਨਾਂ ਦੀ ਸਭਾ ਵਿੱਚ ਸ਼ਾਮਲ ਨਾ ਹੋਣ ਦਿਓ, ਕਿਉਂ ਜੋ ਉਹਨਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਮਾਰਿਆ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਬਲਦਾਂ ਨੂੰ ਵੱਢ ਸੁੱਟਿਆ ਹੈ।

Genesis 49:6 (UKJV) O my soul, come not you into their secret; unto their assembly, mine honour, be not you united: for in their anger they slew a man, and in their self-will they dug down a wall.

4ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ, ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ, ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।

5“ਸ਼ਿਮਓਨ ਅਤੇ ਲੇਵੀ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਹਥਿਆਰ ਹਨ।

6ਮੈਨੂੰ ਉਹਨਾਂ ਦੀ ਸਭਾ ਵਿੱਚ ਨਾ ਜਾਣ ਦਿਓ, ਮੈਨੂੰ ਉਹਨਾਂ ਦੀ ਸਭਾ ਵਿੱਚ ਸ਼ਾਮਲ ਨਾ ਹੋਣ ਦਿਓ, ਕਿਉਂ ਜੋ ਉਹਨਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਮਾਰਿਆ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਬਲਦਾਂ ਨੂੰ ਵੱਢ ਸੁੱਟਿਆ ਹੈ।

7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਭਿਅੰਕਰ ਸੀ; ਉਹਨਾਂ ਦਾ ਕਹਿਰ, ਇੰਨਾ ਜ਼ਾਲਮ ਸੀ! ਮੈਂ ਉਹਨਾਂ ਨੂੰ ਯਾਕੋਬ ਵਿੱਚ ਖਿਲਾਰ ਦਿਆਂਗਾ ਅਤੇ ਇਸਰਾਏਲ ਵਿੱਚ ਖਿਲਾਰ ਦਿਆਂਗਾ।

8“ਹੇ ਯਹੂਦਾਹ, ਤੇਰੇ ਭਰਾ ਤੇਰੀ ਉਸਤਤ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਗਰਦਨ ਉੱਤੇ ਹੋਵੇਗਾ; ਤੇਰੇ ਪਿਉ ਦੇ ਪੁੱਤਰ ਤੈਨੂੰ ਮੱਥਾ ਟੇਕਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.