1ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਦੋਂ ਪਰਮੇਸ਼ਵਰ ਨੇ ਮਨੁੱਖਜਾਤੀ ਦੀ ਰਚਨਾ ਕੀਤੀ, ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ।
2ਉਸ ਨੇ ਉਹਨਾਂ ਨੂੰ ਨਰ ਅਤੇ ਨਾਰੀ ਕਰਕੇ ਬਣਾਇਆ, ਉਹਨਾਂ ਨੂੰ ਅਸੀਸ ਦਿੱਤੀ ਅਤੇ ਉਸ ਨੇ ਉਹਨਾਂ ਦਾ ਨਾਮ “ਆਦਮ” ਰੱਖਿਆ ਜਦੋਂ ਉਹ ਉਤਪਤ ਕੀਤੇ ਗਏ ਸਨ।
3ਜਦੋਂ ਆਦਮ 130 ਸਾਲਾਂ ਦਾ ਹੋ ਗਿਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸਦੇ ਸਰੂਪ ਵਿੱਚ ਪੈਦਾ ਹੋਇਆ, ਅਤੇ ਉਸਨੇ ਉਸਦਾ ਨਾਮ ਸੇਥ ਰੱਖਿਆ।
4ਸੇਥ ਦੇ ਜੰਮਣ ਤੋਂ ਬਾਅਦ ਆਦਮ 800 ਸਾਲ ਜੀਉਂਦਾ ਰਿਹਾ ਅਤੇ ਉਸ ਦੇ ਹੋਰ ਪੁੱਤਰ ਧੀਆਂ ਜੰਮੇ।