ਉਤਪਤ 6

ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ।

Genesis 6:20 (UKJV) Of fowls after their kind, and of cattle after their kind, of every creeping thing of the earth after his kind, two of every sort shall come unto you, to keep them alive.

18ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ।

19ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ।

20ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ।

21ਤੁਸੀਂ ਹਰ ਪ੍ਰਕਾਰ ਦਾ ਭੋਜਨ ਜੋ ਖਾਣ ਲਈ ਹੈ, ਆਪਣੇ ਲਈ ਅਤੇ ਉਹਨਾਂ ਦੇ ਲਈ ਭੋਜਨ ਦੇ ਰੂਪ ਵਿੱਚ ਸੰਭਾਲਣਾ ਹੈ।”

22ਨੋਹ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.