16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਉੱਪਰੋਂ ਉਸ ਦੀ 18 ਇੰਚ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈ।
17ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ।
18ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ।
19ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ।
20ਹਰ ਕਿਸਮ ਦੇ ਪੰਛੀਆਂ ਵਿੱਚੋਂ, ਹਰ ਕਿਸਮ ਦੇ ਜਾਨਵਰਾਂ ਵਿੱਚੋਂ ਅਤੇ ਹਰ ਪ੍ਰਕਾਰ ਦੇ ਜੰਤੂਆਂ ਵਿੱਚੋਂ ਜੋ ਜ਼ਮੀਨ ਉੱਤੇ ਘੁੰਮਦੇ ਹਨ, ਤੁਹਾਡੇ ਕੋਲ ਜੀਉਂਦਾ ਰਹਿਣ ਲਈ ਆਉਣਗੇ।