ਉਤਪਤ 6

ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ।

Genesis 6:17 (UKJV) And, behold, I, even I, do bring a flood of waters upon the earth, to destroy all flesh, wherein is the breath of life, from under heaven; and every thing that is in the earth shall die.

15ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾਉਣਾ ਹੈ: ਕਿਸ਼ਤੀ 450 ਫੁੱਟ ਲੰਮੀ, 75 ਫੁੱਟ ਚੌੜੀ ਅਤੇ 45 ਫੁੱਟ ਉੱਚੀ ਹੋਣੀ ਚਾਹੀਦੀ ਹੈ।

16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਉੱਪਰੋਂ ਉਸ ਦੀ 18 ਇੰਚ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈ।

17ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ।

18ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ।

19ਤੂੰ ਸਾਰੇ ਜੀਵਾਂ ਵਿੱਚੋਂ ਦੋ-ਦੋ ਅਰਥਾਤ ਨਰ ਅਤੇ ਮਾਦਾ ਨੂੰ ਕਿਸ਼ਤੀ ਵਿੱਚ ਲੈ ਆਈ ਤਾਂ ਜੋ ਉਹਨਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.