14ਇਸ ਲਈ ਆਪਣੇ ਲਈ ਗੋਫ਼ਰ ਦੀ ਲੱਕੜ ਤੋਂ ਇੱਕ ਕਿਸ਼ਤੀ ਬਣਾ; ਇਸ ਵਿੱਚ ਕਮਰੇ ਬਣਾਉ ਅਤੇ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।
15ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾਉਣਾ ਹੈ: ਕਿਸ਼ਤੀ 450 ਫੁੱਟ ਲੰਮੀ, 75 ਫੁੱਟ ਚੌੜੀ ਅਤੇ 45 ਫੁੱਟ ਉੱਚੀ ਹੋਣੀ ਚਾਹੀਦੀ ਹੈ।
16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਉੱਪਰੋਂ ਉਸ ਦੀ 18 ਇੰਚ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈ।
17ਮੈਂ ਧਰਤੀ ਉੱਤੇ ਜਲ ਪਰਲੋ ਲਿਆਉਣ ਵਾਲਾ ਹਾਂ ਤਾਂ ਜੋ ਅਕਾਸ਼ ਦੇ ਹੇਠਾਂ ਸਾਰਿਆ ਦੇ ਜੀਵਨ ਅਤੇ ਹਰ ਪ੍ਰਾਣੀ ਨੂੰ ਜਿਸ ਵਿੱਚ ਜੀਵਨ ਦਾ ਸਾਹ ਹੈ, ਧਰਤੀ ਉੱਤੇ ਸਭ ਕੁਝ ਨਾਸ਼ ਕਰ ਦਿਆਂਗਾ।
18ਪਰ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ ਅਤੇ ਤੂੰ ਅਤੇ ਤੇਰੇ ਪੁੱਤਰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰਾਂ ਦੀਆਂ ਪਤਨੀਆਂ ਤੇਰੇ ਨਾਲ ਕਿਸ਼ਤੀ ਵਿੱਚ ਜਾਣਗੇ।