9ਨਰ ਅਤੇ ਮਾਦਾ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਦਾਖਲ ਹੋਏ, ਜਿਵੇਂ ਕਿ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ।
10ਅਤੇ ਸੱਤਾਂ ਦਿਨਾਂ ਬਾਅਦ ਧਰਤੀ ਉੱਤੇ ਹੜ੍ਹ ਦਾ ਪਾਣੀ ਆ ਗਿਆ।
11ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ।
12ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਤੱਕ ਮੀਂਹ ਪਿਆ।
13ਉਸੇ ਦਿਨ ਨੋਹ ਅਤੇ ਉਸ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਆਪਣੀ ਪਤਨੀ ਅਤੇ ਉਸ ਦੀਆਂ ਨੂੰਹਾਂ ਦੇ ਸਮੇਤ ਕਿਸ਼ਤੀ ਵਿੱਚ ਦਾਖਲ ਹੋਵੇ।