7ਅਤੇ ਨੋਹ ਅਤੇ ਉਹ ਦੇ ਪੁੱਤਰ ਅਤੇ ਉਹ ਦੀ ਪਤਨੀ ਅਤੇ ਉਸ ਦੀਆਂ ਨੂੰਹਾਂ ਹੜ੍ਹ ਦੇ ਪਾਣੀਆਂ ਤੋਂ ਬਚਣ ਲਈ ਕਿਸ਼ਤੀ ਵਿੱਚ ਵੜ ਗਏ।
8ਸ਼ੁੱਧ ਅਤੇ ਅਸ਼ੁੱਧ ਜਾਨਵਰਾਂ, ਪੰਛੀਆਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਪ੍ਰਾਣੀਆਂ ਦੇ ਜੋੜੇ,
9ਨਰ ਅਤੇ ਮਾਦਾ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਦਾਖਲ ਹੋਏ, ਜਿਵੇਂ ਕਿ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ।
10ਅਤੇ ਸੱਤਾਂ ਦਿਨਾਂ ਬਾਅਦ ਧਰਤੀ ਉੱਤੇ ਹੜ੍ਹ ਦਾ ਪਾਣੀ ਆ ਗਿਆ।
11ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ।