18ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ।
19ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ।
20ਪਾਣੀ ਚੜ੍ਹ ਗਿਆ ਅਤੇ ਪਹਾੜਾਂ ਨੂੰ ਤੇਈ ਫੁੱਟ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਢੱਕ ਲਿਆ।
21ਧਰਤੀ ਉੱਤੇ ਚੱਲਣ ਵਾਲੇ ਹਰ ਪੰਛੀ, ਪਸ਼ੂ, ਜੰਗਲੀ ਜਾਨਵਰ, ਸਾਰੇ ਜੀਵ-ਜੰਤੂ ਨਾਸ਼ ਹੋ ਗਏ। ਧਰਤੀ ਉੱਤੇ ਝੁੰਡ, ਅਤੇ ਸਾਰੀ ਮਨੁੱਖਜਾਤੀ ਵੀ।
22ਸੁੱਕੀ ਧਰਤੀ ਉੱਤੇ ਉਹ ਸਭ ਕੁਝ ਮਰ ਗਿਆ ਜਿਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਸੀ।