ਉਤਪਤ 7

ਧਰਤੀ ਉੱਤੇ ਚੱਲਣ ਵਾਲੇ ਹਰ ਪੰਛੀ, ਪਸ਼ੂ, ਜੰਗਲੀ ਜਾਨਵਰ, ਸਾਰੇ ਜੀਵ-ਜੰਤੂ ਨਾਸ਼ ਹੋ ਗਏ। ਧਰਤੀ ਉੱਤੇ ਝੁੰਡ, ਅਤੇ ਸਾਰੀ ਮਨੁੱਖਜਾਤੀ ਵੀ।

Genesis 7:21 (UKJV) And all flesh died that moved upon the earth, both of fowl, and of cattle, and of beast, and of every creeping thing that creeps upon the earth, and every man:

19ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ।

20ਪਾਣੀ ਚੜ੍ਹ ਗਿਆ ਅਤੇ ਪਹਾੜਾਂ ਨੂੰ ਤੇਈ ਫੁੱਟ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਢੱਕ ਲਿਆ।

21ਧਰਤੀ ਉੱਤੇ ਚੱਲਣ ਵਾਲੇ ਹਰ ਪੰਛੀ, ਪਸ਼ੂ, ਜੰਗਲੀ ਜਾਨਵਰ, ਸਾਰੇ ਜੀਵ-ਜੰਤੂ ਨਾਸ਼ ਹੋ ਗਏ। ਧਰਤੀ ਉੱਤੇ ਝੁੰਡ, ਅਤੇ ਸਾਰੀ ਮਨੁੱਖਜਾਤੀ ਵੀ।

22ਸੁੱਕੀ ਧਰਤੀ ਉੱਤੇ ਉਹ ਸਭ ਕੁਝ ਮਰ ਗਿਆ ਜਿਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਸੀ।

23ਧਰਤੀ ਉੱਤੇ ਹਰ ਜੀਵਤ ਚੀਜ਼ ਨੂੰ ਮਿਟਾ ਦਿੱਤਾ ਗਿਆ ਸੀ; ਲੋਕ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਜੀਵ ਅਤੇ ਪੰਛੀ ਧਰਤੀ ਤੋਂ ਮਿਟਾ ਦਿੱਤੇ ਗਏ ਸਨ। ਸਿਰਫ ਨੋਹ ਬਚਿਆ ਸੀ, ਅਤੇ ਉਹ ਲੋਕ ਜੋ ਕਿਸ਼ਤੀ ਵਿੱਚ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.