16ਜਿਸ ਤਰ੍ਹਾਂ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ, ਅੰਦਰ ਜਾਣ ਵਾਲੇ ਜਾਨਵਰਾਂ ਵਿੱਚ ਹਰ ਜੀਵ ਦੇ ਨਰ ਅਤੇ ਮਾਦਾ ਸਨ। ਤਦ ਯਾਹਵੇਹ ਨੇ ਦਰਵਾਜ਼ਾ ਬੰਦ ਕਰ ਦਿੱਤਾ।
17ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ।
18ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ।
19ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ।
20ਪਾਣੀ ਚੜ੍ਹ ਗਿਆ ਅਤੇ ਪਹਾੜਾਂ ਨੂੰ ਤੇਈ ਫੁੱਟ ਤੋਂ ਵੀ ਜ਼ਿਆਦਾ ਡੂੰਘਾਈ ਤੱਕ ਢੱਕ ਲਿਆ।