ਉਤਪਤ 7

ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ।

Genesis 7:17 (UKJV) And the flood was forty days upon the earth; and the waters increased, and bare up the ark, and it was lift up above the earth.

15ਸਾਰੇ ਪ੍ਰਾਣੀਆਂ ਦੇ ਜੋੜੇ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਹੈ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਗਏ।

16ਜਿਸ ਤਰ੍ਹਾਂ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ, ਅੰਦਰ ਜਾਣ ਵਾਲੇ ਜਾਨਵਰਾਂ ਵਿੱਚ ਹਰ ਜੀਵ ਦੇ ਨਰ ਅਤੇ ਮਾਦਾ ਸਨ। ਤਦ ਯਾਹਵੇਹ ਨੇ ਦਰਵਾਜ਼ਾ ਬੰਦ ਕਰ ਦਿੱਤਾ।

17ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ।

18ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ।

19ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਅਕਾਸ਼ ਦੇ ਹੇਠਾਂ ਸਨ, ਢੱਕੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.