14ਉਹਨਾਂ ਦੇ ਕੋਲ ਹਰ ਇੱਕ ਜੰਗਲੀ ਜਾਨਵਰ ਉਹਨਾਂ ਦੀ ਪ੍ਰਜਾਤੀ ਅਨੁਸਾਰ ਸੀ, ਸਾਰੇ ਪਸ਼ੂ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ, ਹਰ ਇੱਕ ਜੀਵ ਜੋ ਜ਼ਮੀਨ ਉੱਤੇ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਚੱਲਦਾ ਸੀ ਅਤੇ ਹਰੇਕ ਪੰਛੀ ਆਪਣੀ ਕਿਸਮ ਦੇ ਅਨੁਸਾਰ, ਖੰਭਾਂ ਵਾਲਾ ਸਭ ਕੁਝ ਸੀ।
15ਸਾਰੇ ਪ੍ਰਾਣੀਆਂ ਦੇ ਜੋੜੇ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਹੈ, ਨੋਹ ਕੋਲ ਆਏ ਅਤੇ ਕਿਸ਼ਤੀ ਵਿੱਚ ਗਏ।
16ਜਿਸ ਤਰ੍ਹਾਂ ਪਰਮੇਸ਼ਵਰ ਨੇ ਨੋਹ ਨੂੰ ਹੁਕਮ ਦਿੱਤਾ ਸੀ, ਅੰਦਰ ਜਾਣ ਵਾਲੇ ਜਾਨਵਰਾਂ ਵਿੱਚ ਹਰ ਜੀਵ ਦੇ ਨਰ ਅਤੇ ਮਾਦਾ ਸਨ। ਤਦ ਯਾਹਵੇਹ ਨੇ ਦਰਵਾਜ਼ਾ ਬੰਦ ਕਰ ਦਿੱਤਾ।
17ਚਾਲੀ ਦਿਨਾਂ ਤੱਕ ਧਰਤੀ ਉੱਤੇ ਹੜ੍ਹ ਆਉਂਦਾ ਰਿਹਾ ਅਤੇ ਪਾਣੀ ਵੱਧਦਾ ਗਿਆ ਅਤੇ ਜਦੋਂ ਪਾਣੀ ਵੱਧਦਾ ਗਿਆ ਤਾਂ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਧਰਤੀ ਉੱਤੋਂ ਉਤਾਹ ਹੋ ਗਈ।
18ਧਰਤੀ ਉੱਤੇ ਪਾਣੀ ਵੱਧਿਆ ਅਤੇ ਬਹੁਤ ਵੱਧ ਗਿਆ ਅਤੇ ਕਿਸ਼ਤੀ ਪਾਣੀ ਦੀ ਸਤ੍ਹਾ ਉੱਤੇ ਤੈਰਦੀ ਗਈ।