9ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ।
10ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫੇਰ ਕਬੂਤਰ ਨੂੰ ਕਿਸ਼ਤੀ ਵਿੱਚੋਂ ਬਾਹਰ ਭੇਜਿਆ।
11ਜਦੋਂ ਸ਼ਾਮ ਨੂੰ ਘੁੱਗੀ ਉਹ ਦੇ ਕੋਲ ਮੁੜੀ ਤਾਂ ਉਸ ਦੀ ਚੁੰਝ ਵਿੱਚ ਜ਼ੈਤੂਨ ਦਾ ਇੱਕ ਤਾਜ਼ਾ ਪੱਤਾ ਸੀ! ਤਦ ਨੋਹ ਨੂੰ ਪਤਾ ਲੱਗਾ ਕਿ ਪਾਣੀ ਧਰਤੀ ਤੋਂ ਘੱਟ ਗਿਆ ਹੈ।
12ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਫੇਰ ਬਾਹਰ ਭੇਜਿਆ ਪਰ ਇਸ ਵਾਰ ਉਹ ਉਸ ਕੋਲ ਮੁੜ ਕੇ ਵਾਪਸ ਨਾ ਆਈ।
13ਨੋਹ ਦੀ ਉਮਰ ਦੇ ਛੇ ਸੌ ਪਹਿਲੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਧਰਤੀ ਉੱਤੋਂ ਪਾਣੀ ਸੁੱਕ ਗਿਆ ਸੀ ਅਤੇ ਫਿਰ ਨੋਹ ਨੇ ਕਿਸ਼ਤੀ ਦੀ ਛੱਤ ਖੋਲੀ ਅਤੇ ਦੇਖਿਆ ਕਿ ਜ਼ਮੀਨ ਦੀ ਸਤ੍ਹਾ ਸੁੱਕੀ ਸੀ।