ਉਤਪਤ 8

ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ।

Genesis 8:9 (UKJV) But the dove found no rest for the sole of her foot, and she returned unto him into the ark, for the waters were on the face of the whole earth: then he put forth his hand, and took her, and pulled her in unto him into the ark.

7ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ।

8ਫਿਰ ਉਸ ਨੇ ਇੱਕ ਘੁੱਗੀ ਨੂੰ ਇਹ ਵੇਖਣ ਲਈ ਭੇਜਿਆ ਕਿ ਪਾਣੀ ਜ਼ਮੀਨ ਦੀ ਸਤ੍ਹਾ ਤੋਂ ਘੱਟ ਗਿਆ ਹੈ ਜਾਂ ਨਹੀਂ।

9ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ।

10ਉਸ ਨੇ ਸੱਤ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਫੇਰ ਕਬੂਤਰ ਨੂੰ ਕਿਸ਼ਤੀ ਵਿੱਚੋਂ ਬਾਹਰ ਭੇਜਿਆ।

11ਜਦੋਂ ਸ਼ਾਮ ਨੂੰ ਘੁੱਗੀ ਉਹ ਦੇ ਕੋਲ ਮੁੜੀ ਤਾਂ ਉਸ ਦੀ ਚੁੰਝ ਵਿੱਚ ਜ਼ੈਤੂਨ ਦਾ ਇੱਕ ਤਾਜ਼ਾ ਪੱਤਾ ਸੀ! ਤਦ ਨੋਹ ਨੂੰ ਪਤਾ ਲੱਗਾ ਕਿ ਪਾਣੀ ਧਰਤੀ ਤੋਂ ਘੱਟ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.