ਉਤਪਤ 8

ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ।

Genesis 8:7 (UKJV) And he sent forth a raven, which went forth back and forth, until the waters were dried up from off the earth.

5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।

6ਚਾਲੀ ਦਿਨਾਂ ਬਾਅਦ ਨੋਹ ਨੇ ਇੱਕ ਖਿੜਕੀ ਖੋਲ੍ਹੀ ਜੋ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ

7ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ।

8ਫਿਰ ਉਸ ਨੇ ਇੱਕ ਘੁੱਗੀ ਨੂੰ ਇਹ ਵੇਖਣ ਲਈ ਭੇਜਿਆ ਕਿ ਪਾਣੀ ਜ਼ਮੀਨ ਦੀ ਸਤ੍ਹਾ ਤੋਂ ਘੱਟ ਗਿਆ ਹੈ ਜਾਂ ਨਹੀਂ।

9ਪਰ ਘੁੱਗੀ ਨੂੰ ਬੈਠਣ ਲਈ ਕੋਈ ਟਿਕਾਣਾ ਨਾ ਲੱਭਿਆ ਕਿਉਂਕਿ ਧਰਤੀ ਦੀ ਸਾਰੀ ਸਤ੍ਹਾ ਉੱਤੇ ਪਾਣੀ ਸੀ, ਇਸ ਲਈ ਉਹ ਕਿਸ਼ਤੀ ਵਿੱਚ ਨੋਹ ਕੋਲ ਵਾਪਸ ਆ ਗਈ ਉਸਨੇ ਆਪਣਾ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿੱਚ ਆਪਣੇ ਕੋਲ ਵਾਪਸ ਲੈ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.