4ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਕਿਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ।
5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।
6ਚਾਲੀ ਦਿਨਾਂ ਬਾਅਦ ਨੋਹ ਨੇ ਇੱਕ ਖਿੜਕੀ ਖੋਲ੍ਹੀ ਜੋ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ
7ਅਤੇ ਉਸ ਨੇ ਇੱਕ ਕਾਂ ਨੂੰ ਬਾਹਰ ਭੇਜਿਆ, ਅਤੇ ਉਹ ਅੱਗੇ-ਪਿੱਛੇ ਉੱਡਦਾ ਰਿਹਾ ਜਦੋਂ ਤੱਕ ਧਰਤੀ ਤੋਂ ਪਾਣੀ ਸੁੱਕ ਨਾ ਗਿਆ।
8ਫਿਰ ਉਸ ਨੇ ਇੱਕ ਘੁੱਗੀ ਨੂੰ ਇਹ ਵੇਖਣ ਲਈ ਭੇਜਿਆ ਕਿ ਪਾਣੀ ਜ਼ਮੀਨ ਦੀ ਸਤ੍ਹਾ ਤੋਂ ਘੱਟ ਗਿਆ ਹੈ ਜਾਂ ਨਹੀਂ।