2ਹੁਣ ਡੂੰਘੇ ਚਸ਼ਮੇ ਅਤੇ ਅਕਾਸ਼ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਅਕਾਸ਼ ਤੋਂ ਮੀਂਹ ਪੈਣਾ ਬੰਦ ਹੋ ਗਿਆ ਸੀ।
3ਧਰਤੀ ਤੋਂ ਪਾਣੀ ਲਗਾਤਾਰ ਘੱਟਦਾ ਗਿਆ ਅਤੇ ਇੱਕ ਸੌ ਪੰਜਾਹ ਦਿਨਾਂ ਦੇ ਅੰਤ ਤੱਕ ਪਾਣੀ ਘੱਟ ਗਿਆ ਸੀ।
4ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਕਿਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ।
5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।
6ਚਾਲੀ ਦਿਨਾਂ ਬਾਅਦ ਨੋਹ ਨੇ ਇੱਕ ਖਿੜਕੀ ਖੋਲ੍ਹੀ ਜੋ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ