1ਪਰ ਪਰਮੇਸ਼ਵਰ ਨੇ ਨੋਹ ਨੂੰ ਅਤੇ ਸਾਰੇ ਜੰਗਲੀ ਜਾਨਵਰਾਂ ਅਤੇ ਡੰਗਰਾਂ ਨੂੰ ਜਿਹੜੇ ਕਿਸ਼ਤੀ ਵਿੱਚ ਉਸਦੇ ਨਾਲ ਸਨ ਚੇਤੇ ਕੀਤਾ ਅਤੇ ਉਸ ਨੇ ਧਰਤੀ ਉੱਤੇ ਹਵਾ ਭੇਜੀ ਅਤੇ ਪਾਣੀ ਘੱਟ ਗਿਆ।
2ਹੁਣ ਡੂੰਘੇ ਚਸ਼ਮੇ ਅਤੇ ਅਕਾਸ਼ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਅਕਾਸ਼ ਤੋਂ ਮੀਂਹ ਪੈਣਾ ਬੰਦ ਹੋ ਗਿਆ ਸੀ।
3ਧਰਤੀ ਤੋਂ ਪਾਣੀ ਲਗਾਤਾਰ ਘੱਟਦਾ ਗਿਆ ਅਤੇ ਇੱਕ ਸੌ ਪੰਜਾਹ ਦਿਨਾਂ ਦੇ ਅੰਤ ਤੱਕ ਪਾਣੀ ਘੱਟ ਗਿਆ ਸੀ।
4ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਕਿਸ਼ਤੀ ਅਰਾਰਾਤ ਦੇ ਪਹਾੜਾਂ ਉੱਤੇ ਟਿਕ ਗਈ।
5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦਾ ਗਿਆ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇਣ ਲੱਗ ਪਈਆਂ।