ਉਤਪਤ 8

ਸਾਰੇ ਜਾਨਵਰ, ਜੀਵ-ਜੰਤੂ, ਧਰਤੀ ਤੇ ਘਿੱਸਰਨ ਵਾਲੇ ਅਤੇ ਸਾਰੇ ਪੰਛੀ ਅਰਥਾਤ ਸਭ ਕੁਝ ਜੋ ਧਰਤੀ ਉੱਤੇ ਚਲਦਾ ਹੈ, ਇੱਕ-ਇੱਕ ਕਰਕੇ ਕਿਸ਼ਤੀ ਵਿੱਚੋਂ ਬਾਹਰ ਆਏ।

Genesis 8:19 (UKJV) Every beast, every creeping thing, and every fowl, and whatsoever creeps upon the earth, after their kinds, went forth out of the ark.

17ਹਰ ਪ੍ਰਕਾਰ ਦੇ ਜੀਵ-ਜੰਤੂ, ਪੰਛੀ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਸਾਰੇ ਪ੍ਰਾਣੀ ਜੋ ਤੁਹਾਡੇ ਨਾਲ ਹਨ ਬਾਹਰ ਲਿਆਓ ਤਾਂ ਜੋ ਉਹ ਧਰਤੀ ਉੱਤੇ ਵੱਧ ਸਕਣ ਅਤੇ ਫਲਦਾਰ ਹੋਣ ਅਤੇ ਇਸ ਉੱਤੇ ਗਿਣਤੀ ਵਿੱਚ ਵੱਧ ਸਕਣ।”

18ਤਾਂ ਨੋਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਸਮੇਤ ਬਾਹਰ ਆਇਆ।

19ਸਾਰੇ ਜਾਨਵਰ, ਜੀਵ-ਜੰਤੂ, ਧਰਤੀ ਤੇ ਘਿੱਸਰਨ ਵਾਲੇ ਅਤੇ ਸਾਰੇ ਪੰਛੀ ਅਰਥਾਤ ਸਭ ਕੁਝ ਜੋ ਧਰਤੀ ਉੱਤੇ ਚਲਦਾ ਹੈ, ਇੱਕ-ਇੱਕ ਕਰਕੇ ਕਿਸ਼ਤੀ ਵਿੱਚੋਂ ਬਾਹਰ ਆਏ।

20ਤਦ ਨੋਹ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਸਾਰੇ ਸ਼ੁੱਧ ਜਾਨਵਰਾਂ ਅਤੇ ਸ਼ੁੱਧ ਪੰਛੀਆਂ ਵਿੱਚੋਂ ਕੁਝ ਲੈ ਕੇ ਉਸ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ।

21ਯਾਹਵੇਹ ਨੇ ਪ੍ਰਸੰਨ ਸੁਗੰਧੀ ਨੂੰ ਸੁੰਘ ਕੇ ਆਪਣੇ ਮਨ ਵਿੱਚ ਕਿਹਾ, “ਮੈਂ ਮਨੁੱਖਾਂ ਦੇ ਕਾਰਨ ਧਰਤੀ ਨੂੰ ਕਦੇ ਵੀ ਸਰਾਪ ਨਹੀਂ ਦੇਵਾਂਗਾ, ਭਾਵੇਂ ਮਨੁੱਖ ਦੇ ਮਨ ਦੀ ਹਰ ਪ੍ਰਵਿਰਤੀ ਬਚਪਨ ਤੋਂ ਹੀ ਬੁਰੀ ਹੈ ਅਤੇ ਮੈਂ ਕਦੇ ਵੀ ਸਾਰੇ ਜੀਵਿਤ ਪ੍ਰਾਣੀਆਂ ਨੂੰ ਤਬਾਹ ਨਹੀਂ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.