15ਤਦ ਪਰਮੇਸ਼ਵਰ ਨੇ ਨੋਹ ਨੂੰ ਆਖਿਆ,
16“ਤੂੰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਵਿੱਚੋਂ ਬਾਹਰ ਆ ਜਾਓ।
17ਹਰ ਪ੍ਰਕਾਰ ਦੇ ਜੀਵ-ਜੰਤੂ, ਪੰਛੀ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਸਾਰੇ ਪ੍ਰਾਣੀ ਜੋ ਤੁਹਾਡੇ ਨਾਲ ਹਨ ਬਾਹਰ ਲਿਆਓ ਤਾਂ ਜੋ ਉਹ ਧਰਤੀ ਉੱਤੇ ਵੱਧ ਸਕਣ ਅਤੇ ਫਲਦਾਰ ਹੋਣ ਅਤੇ ਇਸ ਉੱਤੇ ਗਿਣਤੀ ਵਿੱਚ ਵੱਧ ਸਕਣ।”
18ਤਾਂ ਨੋਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਸਮੇਤ ਬਾਹਰ ਆਇਆ।
19ਸਾਰੇ ਜਾਨਵਰ, ਜੀਵ-ਜੰਤੂ, ਧਰਤੀ ਤੇ ਘਿੱਸਰਨ ਵਾਲੇ ਅਤੇ ਸਾਰੇ ਪੰਛੀ ਅਰਥਾਤ ਸਭ ਕੁਝ ਜੋ ਧਰਤੀ ਉੱਤੇ ਚਲਦਾ ਹੈ, ਇੱਕ-ਇੱਕ ਕਰਕੇ ਕਿਸ਼ਤੀ ਵਿੱਚੋਂ ਬਾਹਰ ਆਏ।