14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਤੱਕ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ।
15ਤਦ ਪਰਮੇਸ਼ਵਰ ਨੇ ਨੋਹ ਨੂੰ ਆਖਿਆ,
16“ਤੂੰ ਅਤੇ ਤੇਰੀ ਪਤਨੀ ਅਤੇ ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਵਿੱਚੋਂ ਬਾਹਰ ਆ ਜਾਓ।
17ਹਰ ਪ੍ਰਕਾਰ ਦੇ ਜੀਵ-ਜੰਤੂ, ਪੰਛੀ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਸਾਰੇ ਪ੍ਰਾਣੀ ਜੋ ਤੁਹਾਡੇ ਨਾਲ ਹਨ ਬਾਹਰ ਲਿਆਓ ਤਾਂ ਜੋ ਉਹ ਧਰਤੀ ਉੱਤੇ ਵੱਧ ਸਕਣ ਅਤੇ ਫਲਦਾਰ ਹੋਣ ਅਤੇ ਇਸ ਉੱਤੇ ਗਿਣਤੀ ਵਿੱਚ ਵੱਧ ਸਕਣ।”
18ਤਾਂ ਨੋਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਸਮੇਤ ਬਾਹਰ ਆਇਆ।