18ਨੋਹ ਦੇ ਜੋ ਪੁੱਤਰ ਕਿਸ਼ਤੀ ਵਿੱਚੋਂ ਬਾਹਰ ਨਿੱਕਲੇ, ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ। (ਹਾਮ ਕਨਾਨ ਦਾ ਪਿਤਾ ਸੀ।)
19ਇਹ ਨੋਹ ਦੇ ਤਿੰਨ ਪੁੱਤਰ ਸਨ ਅਤੇ ਉਹਨਾਂ ਤੋਂ ਉਹ ਲੋਕ ਆਏ ਜੋ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ।
20ਨੋਹ ਇੱਕ ਮਿੱਟੀ ਦਾ ਮਨੁੱਖ, ਇੱਕ ਅੰਗੂਰੀ ਬਾਗ਼ ਲਾਉਣ ਲਈ ਅੱਗੇ ਵੱਧਿਆ।
21ਜਦੋਂ ਉਸ ਨੇ ਉਸ ਦੀ ਦਾਖ਼ਰਸ ਵਿੱਚੋਂ ਕੁਝ ਪੀਤਾ ਤਾਂ ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਨੰਗਾ ਹੋ ਗਿਆ।
22ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਨੂੰ ਨੰਗਾ ਵੇਖਿਆ ਅਤੇ ਬਾਹਰ ਆਪਣੇ ਦੋਹਾਂ ਭਰਾਵਾਂ ਨੂੰ ਦੱਸਿਆ।