ਉਤਪਤ 9

ਤਾਂ ਉਸ ਨੇ ਆਖਿਆ, ਕਨਾਨ ਸਰਾਪੀ ਹੋਵੇ! ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।

Genesis 9:25 (UKJV) And he said, Cursed be Canaan; a servant of servants shall he be unto his brethren.

23ਪਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੱਪੜਾ ਲੈ ਕੇ ਆਪਣੇ ਮੋਢਿਆਂ ਉੱਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨਾਗੇਜ਼ ਢੱਕਿਆ। ਉਹਨਾਂ ਦੇ ਮੂੰਹ ਦੂਸਰੇ ਪਾਸੇ ਨੂੰ ਸਨ, ਇਸ ਲਈ ਉਹਨਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ।

24ਜਦ ਨੋਹ ਦਾ ਨਸ਼ਾ ਉੱਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਪੁੱਤਰ ਨੇ ਕੀ ਕੀਤਾ ਹੈ।

25ਤਾਂ ਉਸ ਨੇ ਆਖਿਆ, ਕਨਾਨ ਸਰਾਪੀ ਹੋਵੇ! ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।

26ਉਸ ਨੇ ਇਹ ਵੀ ਕਿਹਾ, “ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ! ਕਨਾਨ ਸ਼ੇਮ ਦਾ ਦਾਸ ਹੋਵੇ।

27ਪਰਮੇਸ਼ਵਰ ਯਾਫ਼ਥ ਦੇ ਇਲਾਕੇ ਨੂੰ ਵੱਧਾਵੇ; ਯਾਫੇਥ ਸ਼ੇਮ ਦੇ ਤੰਬੂਆਂ ਵਿੱਚ ਰਹੇ, ਅਤੇ ਕਨਾਨ ਯਾਫੇਥ ਦਾ ਗੁਲਾਮ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.