25ਤਾਂ ਉਸ ਨੇ ਆਖਿਆ, ਕਨਾਨ ਸਰਾਪੀ ਹੋਵੇ! ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।
26ਉਸ ਨੇ ਇਹ ਵੀ ਕਿਹਾ, “ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ! ਕਨਾਨ ਸ਼ੇਮ ਦਾ ਦਾਸ ਹੋਵੇ।
27ਪਰਮੇਸ਼ਵਰ ਯਾਫ਼ਥ ਦੇ ਇਲਾਕੇ ਨੂੰ ਵੱਧਾਵੇ; ਯਾਫੇਥ ਸ਼ੇਮ ਦੇ ਤੰਬੂਆਂ ਵਿੱਚ ਰਹੇ, ਅਤੇ ਕਨਾਨ ਯਾਫੇਥ ਦਾ ਗੁਲਾਮ ਹੋਵੇ।”
28ਪਰਲੋ ਤੋਂ ਬਾਅਦ ਨੋਹ 350 ਸਾਲ ਜੀਉਂਦਾ ਰਿਹਾ।
29ਨੋਹ ਕੁੱਲ 950 ਸਾਲ ਜੀਉਂਦਾ ਰਿਹਾ ਅਤੇ ਫਿਰ ਉਹ ਮਰ ਗਿਆ।