14ਕਿਉਂਕਿ ਧਰਤੀ ਯਾਹਵੇਹ ਦੀ ਮਹਿਮਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।
15“ਹਾਏ ਉਸ ਉੱਤੇ ਜਿਹੜਾ ਆਪਣੇ ਗੁਆਂਢੀਆਂ ਨੂੰ ਸ਼ਰਾਬ ਪਿਲਾਉਂਦਾ ਹੈ, ਅਤੇ ਉਦੋਂ ਤੱਕ ਪਿਲਾਉਂਦਾ ਹੈ, ਜਦੋਂ ਤੱਕ ਉਹ ਮਤਵਾਲਾ ਨਾ ਜਾਵੇ ਤਾਂ ਜੋ ਉਹ ਉਨ੍ਹਾਂ ਦੇ ਨੰਗੇ ਸਰੀਰਾਂ ਨੂੰ ਦੇਖ ਸਕੇ।
16ਤੂੰ ਮਹਿਮਾ ਦੀ ਬਜਾਏ ਸ਼ਰਮ ਨਾਲ ਭਰ ਜਾਵੇਗਾ। ਹੁਣ ਤੇਰੀ ਵਾਰੀ ਹੈ! ਪੀ ਅਤੇ ਆਪਣੇ ਨੰਗੇਜ ਦਾ ਪਰਦਾਫਾਸ਼ ਹੋਣ ਦੇ! ਯਾਹਵੇਹ ਦੇ ਸੱਜੇ ਹੱਥ ਦਾ ਪਿਆਲਾ ਤੁਹਾਡੇ ਕੋਲ ਆ ਰਿਹਾ ਹੈ, ਅਤੇ ਬਦਨਾਮੀ ਤੁਹਾਡੀ ਮਹਿਮਾ ਨੂੰ ਢੱਕ ਲਵੇਗੀ।
17ਜਿਹੜਾ ਜ਼ੁਲਮ ਤੂੰ ਲਬਾਨੋਨ ਨਾਲ ਕੀਤਾ ਹੈ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।
18“ਇੱਕ ਕਾਰੀਗਰ ਦੁਆਰਾ ਬਣਾਈ ਗਈ ਮੂਰਤੀ ਦਾ ਕੀ ਮੁੱਲ ਹੈ? ਜਾਂ ਝੂਠ ਬੋਲਣਾ ਸਿਖਾਉਣ ਵਾਲੀ ਮੂਰਤੀ ਦਾ ਕੀ ਫ਼ਾਇਦਾ? ਕਿਉਂਕਿ ਇਸ ਨੂੰ ਰਚਣ ਵਾਲਾ ਆਪਣੀ ਹੀ ਰਚਨਾ ਉੱਤੇ ਭਰੋਸਾ ਰੱਖਦਾ ਹੈ; ਕਿ ਉਹ ਮੂਰਤੀਆਂ ਬਣਾਉਂਦਾ ਹੈ ਜੋ ਬੋਲ ਨਹੀਂ ਸਕਦੀਆਂ।