16ਤੂੰ ਮਹਿਮਾ ਦੀ ਬਜਾਏ ਸ਼ਰਮ ਨਾਲ ਭਰ ਜਾਵੇਗਾ। ਹੁਣ ਤੇਰੀ ਵਾਰੀ ਹੈ! ਪੀ ਅਤੇ ਆਪਣੇ ਨੰਗੇਜ ਦਾ ਪਰਦਾਫਾਸ਼ ਹੋਣ ਦੇ! ਯਾਹਵੇਹ ਦੇ ਸੱਜੇ ਹੱਥ ਦਾ ਪਿਆਲਾ ਤੁਹਾਡੇ ਕੋਲ ਆ ਰਿਹਾ ਹੈ, ਅਤੇ ਬਦਨਾਮੀ ਤੁਹਾਡੀ ਮਹਿਮਾ ਨੂੰ ਢੱਕ ਲਵੇਗੀ।
17ਜਿਹੜਾ ਜ਼ੁਲਮ ਤੂੰ ਲਬਾਨੋਨ ਨਾਲ ਕੀਤਾ ਹੈ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।
18“ਇੱਕ ਕਾਰੀਗਰ ਦੁਆਰਾ ਬਣਾਈ ਗਈ ਮੂਰਤੀ ਦਾ ਕੀ ਮੁੱਲ ਹੈ? ਜਾਂ ਝੂਠ ਬੋਲਣਾ ਸਿਖਾਉਣ ਵਾਲੀ ਮੂਰਤੀ ਦਾ ਕੀ ਫ਼ਾਇਦਾ? ਕਿਉਂਕਿ ਇਸ ਨੂੰ ਰਚਣ ਵਾਲਾ ਆਪਣੀ ਹੀ ਰਚਨਾ ਉੱਤੇ ਭਰੋਸਾ ਰੱਖਦਾ ਹੈ; ਕਿ ਉਹ ਮੂਰਤੀਆਂ ਬਣਾਉਂਦਾ ਹੈ ਜੋ ਬੋਲ ਨਹੀਂ ਸਕਦੀਆਂ।
19ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਜਾਂ ਬੇਜਾਨ ਪੱਥਰ ਨੂੰ ਆਖਦਾ ਹੈ, ‘ਉੱਠ!’ ਅਤੇ ਸਾਨੂੰ ਸਿਖਾ, ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।”
20ਯਾਹਵੇਹ ਆਪਣੇ ਪਵਿੱਤਰ ਹੈਕਲ ਵਿੱਚ ਹੈ; ਸਾਰੀ ਧਰਤੀ ਉਸ ਦੇ ਅੱਗੇ ਚੁੱਪ ਰਹੇ।