ਹਬੱਕੂਕ 3

ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ? ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ? ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?

Habakkuk 3:8 (UKJV) Was the LORD displeased against the rivers? was yours anger against the rivers? was your wrath against the sea, that you did ride upon yours horses and your chariots of salvation?

6ਉਸ ਨੇ ਖੜ੍ਹਾ ਹੋ ਕੇ ਧਰਤੀ ਨੂੰ ਹਿਲਾ ਦਿੱਤਾ। ਉਸ ਨੇ ਨਿਗਾਹ ਕੀਤੀ, ਅਤੇ ਕੌਮਾਂ ਕੰਬ ਉੱਠੀਆਂ। ਪ੍ਰਾਚੀਨ ਪਹਾੜ ਟੁੱਟ ਗਏ, ਅਤੇ ਸਦੀਆਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਪਰ ਉਹ ਸਦਾ ਲਈ ਅੱਗੇ ਵਧਦਾ ਹੈ।

7ਮੈਂ ਕੂਸ਼ਨ ਦੇ ਤੰਬੂਆਂ ਨੂੰ ਬਿਪਤਾ ਵਿੱਚ, ਅਤੇ ਮਿਦਯਾਨ ਦੇ ਘਰ ਵਿੱਚ ਦੁੱਖ ਵੇਖਿਆ ਹੈ।

8ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ? ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ? ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?

9ਤੂੰ ਆਪਣਾ ਧਨੁਸ਼ ਮਿਆਨ ਵਿੱਚੋਂ ਕੱਢਿਆ, ਤੂੰ ਬਹੁਤ ਤੀਰ ਮੰਗੇ। ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ;

10ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ। ਪਾਣੀ ਦੇ ਝਰਨੇ ਵਹਿ ਗਏ; ਡੁੰਘਿਆਈ ਗਰਜ਼ ਉੱਠੀ ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.