8ਹੇ ਯਾਹਵੇਹ, ਕੀ ਤੂੰ ਨਦੀਆਂ ਨਾਲ ਨਾਰਾਜ਼ ਸੀ? ਕੀ ਤੇਰਾ ਕ੍ਰੋਧ ਨਦੀਆਂ ਦੇ ਵਿਰੁੱਧ ਸੀ? ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ?
9ਤੂੰ ਆਪਣਾ ਧਨੁਸ਼ ਮਿਆਨ ਵਿੱਚੋਂ ਕੱਢਿਆ, ਤੂੰ ਬਹੁਤ ਤੀਰ ਮੰਗੇ। ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ;
10ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ। ਪਾਣੀ ਦੇ ਝਰਨੇ ਵਹਿ ਗਏ; ਡੁੰਘਿਆਈ ਗਰਜ਼ ਉੱਠੀ ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।
11ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ, ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।
12ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।