10ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ। ਪਾਣੀ ਦੇ ਝਰਨੇ ਵਹਿ ਗਏ; ਡੁੰਘਿਆਈ ਗਰਜ਼ ਉੱਠੀ ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।
11ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ, ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।
12ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।
13ਤੂੰ ਆਪਣੀ ਪਰਜਾ ਦੇ ਬਚਾਓ ਲਈ, ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ। ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।
14ਤੂੰ ਉਸ ਦੇ ਹੀ ਬਰਛੇ ਨਾਲ ਉਸਦਾ ਸਿਰ ਵਿੰਨ੍ਹਿਆ ਜਦੋਂ ਉਹ ਦੇ ਯੋਧੇ ਸਾਨੂੰ ਤੁਫਾਨ ਵਾਂਗੂੰ ਉਡਾਂਉਣ ਲਈ ਨਿੱਕਲੇ, ਇਸ ਤਰ੍ਹਾਂ ਖੁਸ਼ ਹੋ ਰਿਹਾ ਹਨ ਜਿਵੇਂ ਉਹ ਮਾੜੇ ਲੋਕਾਂ ਨੂੰ ਜਿਹੜੇ ਲੁਕੇ ਹੋਏ ਉਹਨਾਂ ਦਾ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ।