ਹਬੱਕੂਕ 3

ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ, ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।

Habakkuk 3:11 (UKJV) The sun and moon stood still in their habitation: at the light of yours arrows they went, and at the shining of your glittering spear.

9ਤੂੰ ਆਪਣਾ ਧਨੁਸ਼ ਮਿਆਨ ਵਿੱਚੋਂ ਕੱਢਿਆ, ਤੂੰ ਬਹੁਤ ਤੀਰ ਮੰਗੇ। ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ;

10ਪਹਾੜਾਂ ਨੇ ਤੈਨੂੰ ਵੇਖਿਆ ਅਤੇ ਘਬਰਾ ਗਏ। ਪਾਣੀ ਦੇ ਝਰਨੇ ਵਹਿ ਗਏ; ਡੁੰਘਿਆਈ ਗਰਜ਼ ਉੱਠੀ ਅਤੇ ਆਪਣੀਆਂ ਲਹਿਰਾਂ ਨੂੰ ਉੱਚਾ ਉਠਾਇਆ।

11ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ, ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।

12ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।

13ਤੂੰ ਆਪਣੀ ਪਰਜਾ ਦੇ ਬਚਾਓ ਲਈ, ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ। ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.