ਹਬੱਕੂਕ 3

ਤੂੰ ਆਪਣੀ ਪਰਜਾ ਦੇ ਬਚਾਓ ਲਈ, ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ। ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।

Habakkuk 3:13 (UKJV) You went forth for the salvation of your people, even for salvation with yours anointed; you wounded the head out of the house of the wicked, by discovering the foundation unto the neck. Selah.

11ਤੇਰੇ ਉੱਡਦੇ ਤੀਰਾਂ ਦੀ ਚਮਕ ਨਾਲ, ਅਤੇ ਤੇਰੇ ਚਮਕਦੇ ਬਰਛੇ ਦੀ ਲਸ਼ਕ ਦੇ ਕਾਰਨ ਸੂਰਜ ਅਤੇ ਚੰਦਰਮਾ ਅਜੇ ਵੀ ਅਕਾਸ਼ ਵਿੱਚ ਖੜੇ ਹਨ।

12ਤੂੰ ਕ੍ਰੋਧ ਵਿੱਚ ਧਰਤੀ ਉੱਤੇ ਫਿਰਦਾ ਹੈ ਅਤੇ ਗੁੱਸੇ ਵਿੱਚ ਤੂੰ ਕੌਮਾਂ ਦੇ ਲੋਕਾਂ ਨੂੰ ਲਤਾੜਿਆ।

13ਤੂੰ ਆਪਣੀ ਪਰਜਾ ਦੇ ਬਚਾਓ ਲਈ, ਅਤੇ ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ਨਿੱਕਲਿਆ। ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਅਤੇ ਤੂੰ ਉਸ ਨੂੰ ਸਿਰ ਤੋਂ ਪੈਰਾਂ ਤੱਕ ਨੰਗਾ ਕੀਤਾ।

14ਤੂੰ ਉਸ ਦੇ ਹੀ ਬਰਛੇ ਨਾਲ ਉਸਦਾ ਸਿਰ ਵਿੰਨ੍ਹਿਆ ਜਦੋਂ ਉਹ ਦੇ ਯੋਧੇ ਸਾਨੂੰ ਤੁਫਾਨ ਵਾਂਗੂੰ ਉਡਾਂਉਣ ਲਈ ਨਿੱਕਲੇ, ਇਸ ਤਰ੍ਹਾਂ ਖੁਸ਼ ਹੋ ਰਿਹਾ ਹਨ ਜਿਵੇਂ ਉਹ ਮਾੜੇ ਲੋਕਾਂ ਨੂੰ ਜਿਹੜੇ ਲੁਕੇ ਹੋਏ ਉਹਨਾਂ ਦਾ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ।

15ਤੂੰ ਵੱਡੇ ਪਾਣੀ ਨੂੰ ਰਿੜਕਿਆ ਅਤੇ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਮਿੱਧਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.